• Home
  • Media Page
  • Music Downloads
    • Music Slideshows
    • Audio Downloads
  • Poetry
    • Know Your Poets
    • Poetry E-Books
    • Punjabi Poetry
    • Kavita Di Kahani
  • NRI Press Videos
  • Contact

Pashaura Singh Dhillon

Education · June 14, 2014

This Father’s Day, Read a Book: “ਬਿਰਖ ਦਾਤਾ “

Happy Father’s Day!

Recently, my grandson was featured on Huffington Post’s article: 15 Reasons Why You Should Celebrate Father’s Day With A Book (he is number 15!) and it was wonderful to see so many dads and grandfathers actively reading. There is a social media movement called #DadsRead (Read about it HERE) that encourages all Dads to read to their children and grandfathers too. It occurred to me that there isn’t much written in Punjabi about this topic. So I have written this blog post in Punjabi, dedicated especially to fathers and grandfathers of Punjab.

ਪਿਛਲੇ ਸਾਲ ਫਰਿਜ਼ਨੋ ਕੈਲੇਫੋਰਨੀਆ ਵਿਚ ਨੌਜਵਾਨਾਂ ਦੀ ਬਣੀ ਸੰਸਥਾ “ਜੈਕਾਰਾ” ਵਲੋਂ ਬੱਚਿਆਂ ਵਾਸਤੇ ਪ੍ਰੋਗ੍ਰਾਮ ਉਲੀਕੇ ਗਏ ਸਨ |  ਇਕ ਅਜੇਹੇ ਪ੍ਰੋਗ੍ਰਾਮ ਲਈ ਪ੍ਰਬੰਧਕਾਂ ਦੀ ਬੇਨਤੀ ਉੱਤੇ ਮੇਰੇ ਵਲੋਂ  ਸ਼ੈਲ ਸਿਲਵਰਸਟਾਈਨ ਦੀ ਅੰਗ੍ਰੇਜ਼ੀ ਵਿਚ ਲਿਖੀ ਹੋਈ ਕਹਾਣੀ ” The Giving Tree” ਦਾ ਪੰਜਾਬੀ ਰੂਪ ਪੇਸ਼ ਕੀਤਾ ਗਿਆ | ਆਪਣੀ ਇਸ ਬਲੌਗ ਉਤੇ ਪਾਠਕਾਂ ਦੀ ਨਜ਼ਰ ਕਹਾਣੀ ਦਾ ਓਹ ਰੂਪ ਪੋਸਟ ਕਰ ਰਿਹਾ ਹਾਂ :

Boy Up on Tree
ਇੱਕ ਸੀ ਬਿਰਖ !  . . .ਤੇ ਉਹਨੂੰ ਇੱਕ ਨਿੱਕਾ ਜਿਹਾ ਮੁੰਡਾ ਬੜਾ ਪਿਆਰਾ ਲਗਿਆ ਕਰੇ | ਓਹ ਮੁੰਡਾ ਹਰ ਰੋਜ਼ ਉਸ ਬਿਰਖ ਕੋਲ ਆਉਂਦਾ , ਓਹਦੇ ਪੱਤੇ ਇਕੱਠੇ ਕਰਦਾ, ਸਿਰ ਦਾ ਤਾਜ ਬਣਾਉਂਦਾ ਤੇ ਜੰਗਲ ਦਾ ਰਾਜਾ ਬਣ ਬਣ ਕੇ ਖੇਡਦਾ ਰਹਿੰਦਾ | ਓਹ ਉਹਦੇ ਮੋਟੇ ਤਣੇ ਤੇ ਚੜ੍ਹ ਕੇ ਓਹਦੀਆਂ ਟਾਹਣੀਆਂ ਨਾਲ ਝੂਟੇ ਲੈਂਦਾ ਖੇਡਦਾ ਰਹਿੰਦਾ ਤੇ ਜਦੋਂ ਥੱਕ ਜਾਂਦਾ ਓਸੇ ਬਿਰਖ ਦੀ ਛਾਂਵੇਂ ਈ ਸੌਂ ਜਾਂਦਾ |

ਉਸ ਮੁੰਡੇ ਨੂੰ ਓਹ ਬਿਰਖ ਬੜਾ ਈ ਚੰਗਾ ਚੰਗਾ ਲਗਦਾ ਸੀ  | ਤੇ ਮੁੰਡੇ ਨੂੰ ਖੁਸ਼ ਵੇਖ ਕੇ ਬਿਰਖ ਹੋਰ ਵੀ ਖੁਸ਼ ਹੁੰਦਾ !

ਪਰ  ਸਮਾਂ ਲੰਘਦਾ ਗਿਆ ਤੇ ਮੁੰਡਾ ਵੱਡਾ ਹੁੰਦਾ ਗਿਆ | ਹੁਣ ਓਹਨੇ ਓਸ ਬਿਰਖ ਕੋਲ ਆਓਣਾ ਜਾਣਾ ਘੱਟ ਕਰ ਦਿੱਤਾ | ਓਹ ਬਿਰਖ ਹੁਣ ਕੁਝ ‘ਕੱਲਾ ਇਕੱਲਾ ਮਹਿਸੂਸ ਕਰਨ ਲੱਗਾ !
ਫਿਰ ਇੱਕ ਦਿਨ ਓਹ ਮੁੰਡਾ ਉਸ ਕੋਲ ਆਇਆ ਤੇ ਬਿਰਖ ਨੇ ਚਾਈਂ ਚਾਈਂ ਆਖਿਆ ,” ਓਏ ਮੁੰਡਿਆ ਆ ਜਾ, ਮੇਰੇ ਤਣੇ ਤੇ ਚੜ੍ਹ ਜਾ , ਮੇਰੀਆਂ ਟਾਹਣੀਆਂ ਨਾਲ ਝੂਟੇ ਲੈ, ਫਲ ਖਾ, ਮੇਰੀ ਛਾਂਵੇਂ ਬੈਠ, ਖੁਸ਼ ਰਹੁ ਸੱਜਣਾ ਤੇ ਮੌਜਾਂ ਮਾਣ” |Boy asking for money

“ਮੇਰੀ ਉਮਰ ਹੁਣ ਬਿਰਖ ਤੇ ਚੜ੍ਹਨ ਤੇ ਖੇਡਣ ਵਾਲੀ ਨਹੀਂ ਰਹੀ | ਮੈਂ ਵੱਡਾ ਹੋ ਗਿਆ ਵਾਂ | ਮੈਂ ਹੁਣ ਕੋਈ ਚੀਜ਼ਾਂ ਵਸਤਾਂ ਖਰੀਦਣੀਆਂ ਤੇ ਮਜ਼ੇ  ਲੁੱਟਣਾ ਚਾਹੁੰਦਾ ਵਾਂ  | ਮੈਨੂੰ ਕੁਝ ਪੈਸੇ ਚਾਹੀਦੇ ਨੇ | ਤੂੰ ਮੈਨੂੰ ਕੁਝ ਪੈਸੇ ਦੇ ਸਕਦਾ ਏਂ “? ਮੁੰਡੇ ਨੇ ਪੁੱਛਿਆ |

“ਬਈ ਮੁੰਡਿਆ ਇਹ ਤੇ ਬੜੀ ਮਾੜੀ ਗੱਲ ਹੋਈ | ਮੈਂ ਤੇ ਪੈਸੇ ਰਖਦਾ ਈ ਨੀਂ ; ਮੇਰੇ ਕੋਲ ਤੇ ਪੱਤੇ ਈ ਨੇ ਤੇ ਜਾਂ ਫਿਰ ਫਲ ! ਤੂੰ ਇੰਜ ਕਰ ਬਈ ਮੇਰੇ ਫਲ ਲੈ ਜਾ, ਸ਼ਹਿਰ ਜਾ ਕੇ ਵੇਚ ਲਵੀਂ, ਪੈਸੇ ਵੱਟੀਂ, ਚੀਜ਼ਾਂ ਵਸਤਾਂ ਖਰੀਦੀੰ   ਤੇ ਮੌਜਾਂ ਕਰੀਂ,” ਬਿਰਖ ਨੇ ਆਖਿਆ |

ਬਿਰਖ ਦੀ ਗੱਲ ਸੁਣਕੇ ਮੁੰਡਾ ਬਿਰਖ ਤੇ ਚੜ੍ਹ ਗਿਆ, ਖੁਸ਼ੀ ਖੁਸ਼ੀ ਫਲ ਇਕੱਠੇ ਕੀਤੇ ਤੇ ਲੈ ਕੇ ਸ਼ਹਿਰ ਚਲਾ ਗਿਆ | ਮੁੰਡੇ ਦੀ ਖੁਸ਼ੀ ਵੇਖਕੇ ਬਿਰਖ ਵੀ ਖੁਸ਼ ਸੀ |

ਪਰ ਹੁਣ ਮੁੰਡਾ ਬੜਾ ਚਿਰ ਮੁੜਕੇ ਨਾ ਆਇਆ | ਰੁਖ ਉਦਾਸ ਹੋ ਗਿਆ | ਇੱਕ ਦਿਨ ਕੀ ਹੋਇਆ ਬਈ ਓਹ ਮੁੰਡਾ ਫਿਰ ਆ ਗਿਆ | ਓਹਨੂੰ ਦੂਰੋਂ ਈ ਆਉਂਦਿਆਂ ਵੇਖ ਕੇ ਬਿਰਖ ਖੁਸ਼ੀ ਵਿਚ ਝੂਮ ਉਠਿਆ ਤੇ ਚਾਅ  ਨਾਲ ਅਖਣ  ਲੱਗਾ ,” ਆ ਜਾ ਆ ਜਾ ਮੁੰਡਿਆ ਆ ਜਾ | ਮੇਰੇ ਉੱਪਰ ਚੜ੍ਹ ਜਾ ਤੇ ਮੇਰੀਆਂ ਟਾਹਣੀਆਂ ਨਾਲ ਝੂਟ | ਫਲ ਖਾ, ਮੇਰੀ ਛਾਂਵੇਂ ਬੈਠ, ਹੱਸ ਖੇਡ ਤੇ ਮਜ਼ੇ ਕਰ |

“ਮੇਰੇ ਕੋਲ ਹੁਣ ਖੇਡਣ ਦੀ ਵੇਹਲ ਕਿਥੇ ? ਮੈਨੂੰ ਵਹੁਟੀ ਚਾਹੀਦੀ ਆ, ਬੱਚੇ ਚਾਹੀਦੇ ਨੇ,  ਮੀਂਹ ਹਨੇਰੀ ਤੋਂ ਬਚਣ ਅਤੇ ਸੁਖ-ਆਰਾਮ ਲਈ ਘਰ ਚਾਹੀਦੈ ? ਕੀ ਤੂੰ ਮੈਨੂੰ ਘਰ ਦੇ ਸਕਦੈਂ “? ਮੁੰਡੇ  ਨੇ ਪੁੱਛਿਆ |

“ਮੇਰੇ ਕੋਲ ਤੇ ਕੋਈ ਘਰ ਹੈ ਨਹੀਂ | ਮੇਰਾ ਤੇ ਜੰਗਲ ਈ ਘਰ ਆ,” ਬਿਰਖ ਨੇ ਆਖਿਆ | “ਪਰ ਤੂੰ ਇੰਜ ਕਰ ਮੇਰੇ ਟਾਹਣ ਈ ਵਢ  ਕੇ ਲੈ ਜਾ, ਜਾ ਕੇ ਘਰ ਬਣਾ ਲਵੀਂ ਤੇ ਮੌਜਾਂ ਕਰੀਂ, ਖੁਸ਼ ਰਵ੍ਹੀਂ “|Boy Taking Limbs away

ਮੁੰਡੇ ਨੇ ਬਿਰਖ ਦੇ ਟਾਹਣ ਵਢ ਲਏ ਤੇ ਲਿਜਾ ਕੇ ਘਰ ਬਣਾ ਲਿਆ | ਮੁੰਡੇ ਦੀ ਖੁਸ਼ੀ ਵੇਖ ਕੇ ਬਿਰਖ ਵੀ ਖੁਸ਼ ਸੀ |

ਪਰ ਹੁਣ ਫੇਰ ਮੁੰਡਾ ਕਈ ਚਿਰ ਮੁੜ ਕੇ ਨਾ ਆਇਆ | ਬਿਰਖ ਫਿਰ ਉਦਾਸ ਹੋ ਗਿਆ |

ਬੜੀ ਦੇਰ ਬਾਅਦ ਜਦੋਂ ਬਿਰਖ ਨੇ ਮੁੰਡੇ ਨੂੰ ਆਉਂਦਿਆਂ ਵੇਖਿਆ ਤਾਂ ਖੁਸ਼ੀ ਵਿਚ ਉਸ ਤੋਂ ਬੋਲਿਆ ਹੀ ਨਾ ਜਾਏ | ” ਆ ਬਈ ਮੁੰਡਿਆ ਆ ਜਾ | ਆ ਜਾ ਮੇਰੇ ਕੋਲ ਤੇ ਖੇਡ-ਮਲ੍ਹ,” ਬੜੀ ਮੁਸ਼ਕਿਲ ਨਾਲ ਬੜੀ ਹੌਲੀ ਜਿਹੀ ਆਵਾਜ਼ ਵਿਚ  ਬਿਰਖ ਨੇ ਮੁੰਡੇ ਨੂੰ ਆਖਿਆ |

“ਹੁਣ ਤੇ ਮੇਰੀ ਖੇਡ੍ਹਣ ਵਾਲੀ ਉਮਰ ਈ ਨਹੀਂ ਰਹੀ,” ਮੁੰਡਾ ਅਖਣ ਲੱਗਾ | “ਹੁਣ ਤੇ ਮੈਨੂੰ ਚਾਹੀਦੀ ਏ ਇੱਕ ਬੇੜੀ, ਜਿਹਦੇ ਉੱਪਰ ਤੈਰ ਕੇ ਮੈ ਕਿਤੇ ਦੂਰ ਜਾ ਸਕਾਂ “| ਕੀ ਤੂੰ ਮੈਨੂ ਬੇੜੀ ਦੇ ਸਕੇਂਗਾ ?

” ਤੂੰ ਇੰਜ ਕਰ ਬਈ ਮੇਰਾ ਇਹ ਮੋਟਾ ਤਣਾ ਈ ਵਢ ਲੈ ਤੇ ਬੇੜੀ ਬਣਾ ਲੈ,” ਬਿਰਖ ਨੇ ਆਖਿਆ | “ਫਿਰ ਤੂੰ ਬੇੜੀ ਨਾਲ ਪਾਣੀ ਤੇ ਜਿਧਰ ਮਰਜ਼ੀ ਸਫਰ ਕਰੀਂ ਤੇ ਖੁਸ਼ ਰਵ੍ਹੀਂ “[

ਮੁੰਡੇ ਨੇ ਬਿਰਖ ਦਾ ਮੋਟਾ ਤਣਾ ਵੀ ਕੱਟ ਲਿਆ ਤੇ ਬੇੜੀ ਬਣਾ ਕੇ ਪਾਣੀ ਤੇ ਸਫਰ ਕਰਦਿਆਂ ਓਥੋਂ ਦੂਰ ਚਲੇ ਜਾਣ ਲਈ ਠਿੱਲ ਪਿਆ |STUMP , MAN  & River

ਪਰ ਬੱਚਿਓ ਬਿਰਖ ਭਲਾ ਹੁਣ ਅੰਦਰੋਂ  ਖੁਸ਼ ਸੀ ? ਨਹੀਂ ਨਾ. . . !

ਲੰਮੇ ਸਮੇਂ ਪਿਛੋਂ ਓਹ ਮੁੰਡਾ ਫਿਰ ਆ ਗਿਆ |

“ਮੈਨੂੰ ਅਫਸੋਸ ਹੈ ਮੁੰਡਿਆ” ਮੁੰਡੇ ਵਲ ਵੇਖ ਕੇ ਬਿਰਖ ਨੇ ਉਦਾਸੀ ਨਾਲ ਆਖਿਆ | “ਹੁਣ ਤੇ ਮੇਰੇ ਕੋਲ ਤੈਨੂੰ ਦੇਣ ਵਾਸਤੇ ਕੁਝ ਵੀ ਬਾਕੀ ਨਹੀਂ ਰਿਹਾ | ਮੇਰੇ ਤੇ ਫਲ ਵੀ ਹੁਣ ਨਹੀਂ ਰਹੇ”|

“ਮੇਰੇ ਵੀ ਦੰਦ  ਹੁਣ ਹਿਲ ਗਏ ਨੇ , ਮੈਂ ਵੀ ਫਲ ਖਾਣ  ਜੋਗਾ ਹੁਣ ਨਹੀਂ ਰਹਿ ਗਿਆ” ਮੁੰਡੇ ਨੇ ਆਖਿਆ |

“ਮੇਰੀ ਤੇ ਕੋਈ ਟਾਹਣੀ ਵੀ ਬਾਕੀ ਨਹੀਂ ਰਹਿ ਗਈ ਜਿੱਥੇ ਤੂੰ ਝੂਟ ਸਕੇਂ ” ਬਿਰਖ ਬੋਲਿਆ |

“ਮੈਂ ਵੀ ਵੱਡਾ ਹੋ ਗਿਆ ਵਾਂ ਹੁਣ ਟਾਹਣੀਆਂ ਤੇ ਪਹਿਲਾਂ ਵਾਂਗ  ਝੂਟ ਨਹੀਂ ਸਕਾਂਗਾ” ਮੁੰਡੇ ਨੇ ਆਖਿਆ | “ਮੇਰਾ ਤੇ ਮੋਟਾ ਤਣਾ ਵੀ ਜਾਂਦਾ ਲਗਾ ਜਿਸ ‘ਤੇ ਤੂੰ ਚੜ੍ਹ ਸਕਦੋਂ ,” ਬਿਰਖ ਕਹਿਣ ਲੱਗਾ |

“ਮੈਂ ਵੀ ਏਨਾ ਥੱਕ ਗਿਆ ਵਾਂ ਬਈ ਤਣੇ  ਤੇ ਚੜ੍ਹ ਈ ਨਹੀਂ ਸੀ ਸਕਣਾ”  ਮੁੰਡੇ ਨੇ ਆਖਿਆ | “ਮੈਨੂੰ ਇਸ ਦਾ ਡਾਢਾ ਦੁੱਖ ਹੈ,”  ਬਿਰਖ ਨੇ ਹੌਕਾ ਲੈਂਦਿਆਂ ਆਖਿਆ | “ਮੈਂ ਚਾਹੁੰਦਾ ਸਾਂ ਤੈਨੂੰ ਕੁਝ ਦੇ ਸਕਦਾ, ਪਰ ਮੇਰੇ ਕੋਲ ਦੇਣ ਲਈ ਕੁਝ ਬਚਿਆ ਹੀ ਨਹੀਂ | ਹੁਣ ਤਾਂ ਮੈਂ ਇੱਕ ਪੁਰਾਣਾ ਮੁਢ਼ ਹੀ ਰਹਿ ਗਿਆ ਵਾਂ ,”  ਬਿਰਖ ਨੂੰ ਬੜਾ ਹਿਰਖ ਸੀ |Return after Long Time

“ਮੈਨੂੰ ਵੀ ਥੋੜ੍ਹੀ ਬੈਠਣ ਲਈ ਥਾਂ ਤੋਂ ਬਿਨਾਂ ਹੁਣ ਹੋਰ ਕੁਝ ਨਹੀਂ ਚਾਹਿਦਾ | ਮੈਂ ਬਹੁਤ ਥੱਕ ਗਿਆ ਵਾਂ | ਆਰਾਮ ਨਾਲ ਰਤਾ ਬੈਠਣਾ ਹੀ ਚਾਹੁੰਦਾ ਹਾਂ,” ਮੁੰਡੇ ਨੇ ਆਖਿਆ |

“ਹੱਛਾ” ! ਬਿਰਖ ਨੇ ਥੋੜ੍ਹਾ ਆਪਣੇ ਆਪ ਨੂੰ ਜਿਨਾਂ ਕੁ ਓਹ ਹੋ ਸਕਦਾ ਸੀ ਸਿਧਾ ਹੋ ਕੇ ਆਖਿਆ,  ” ਫੇਰ ਤਾਂ ਇਹ ਮੇਰਾ ਪੁਰਾਣਾ ਮੁਢ  ਵੀ ਤੇਰੇ ਬੈਠਣ ਦੇ ਕੰਮ ਆ ਸਕਦੈ | ਆ ਜਾ ਮੁੰਡਿਆ ਆ ਜਾ | ਤੂੰ ਇਸ ਮੁਢ ਉੱਤੇ ਚੜ੍ਹ ਕੇ  ਬੈਠ ਜਾ ਤੇ ਆਰਾਮ ਕਰ” | ਮੁੰਡੇ ਨੂੰ ਮੁਢ ਤੇ ਆਰਾਮ ਕਰਦਿਆਂ ਵੇਖ ਬਿਰਖ ਅਜੇ ਵੀ ਖੁਸ਼ ਸੀ. . . !!!Boy now a Tired Oldman
ਵਿਸ਼ੇਸ਼ ਨੋਟ:
ਸਾਡੇ ਪੁਰਖਿਆਂ ਨੇ 5000 ਸਾਲ ਤੋਂ ਸਾਂਭ ਸੰਭਾਲ ਕੇ ਹਰਿਆ-ਭਰਿਆ ਪੰਜਾਬ ਰੂਪੀ ਓਹ ਸਵਰਗ ਸਾਨੂੰ ਦਿੱਤਾ ਸੀ ਜਿਸਦੇ ਵਗਦੇ ਰਗਦੇ ਖੂਹਾਂ ਤੇ ਜਿਵੇਂ ਰੱਬ ਆਪ ਵਸਦਾ ਰਿਹਾ ਸੀ ! ਦੁਧ ਵਹਿੰਦੀਆਂ ਨਦੀਆਂ ਵਾਲੇ ਉਸ ਪੰਜਾਬ ਵਿਚ ਅਜ ਉਸ ਦੇ ਆਪਣੇ ਧੀਆਂ-ਪੁੱਤਰ ਨਸ਼ਿਆਂ ਵਿਚ ਡੁੱਬੇ ਫੋਕੇ ਪਾਣੀ ਨੂੰ ਤਰਸ ਗਏ ਹਨ | ਪਾਣੀ ਦੀ ਘੁੱਟ ਲਈ ਵੀ ਦਿੱਲੀ ਵਲ ਵੇਖ ਰਹੇ ਹਨ | ਹਰ ਪਖੋਂ  ਵਾਤਾ-ਵਰਨ ਦੀ ਇਸ ਟੁੰਡ-ਮਰੁੰਡ ਵਿਚ ਆਓ ਰੁੱਖ ਦੇ ਉਸ ਮੁਢ ਤੋਂ ਉਠੀਏ ਜਿਸਨੂੰ  ਲਾਲਚ-ਵੱਸ ਅਸਾਂ ਆਪ ਆਪਣੀ  ਹਥੀਂ ਪੋਰੀ ਪੋਰੀ ਕਤਲ ਕੀਤਾ ਸੀ ਤੇ ਆਪਣੇ ਬੱਚਿਆਂ ਨੂੰ ਮੁੜ੍ਹ ਉਸ ਬਿਰਖ ਨਾਲ ਜੋੜੀਏ ਜਿਸਦੇ ਮੋਢਿਆਂ ਉਪਰ ਚੜ੍ਹ ਕੇ ਅਸਾਂ ਅਜੇ ਹੋਰ ਅੱਗੇ ਜਾਣਾ ਹੈ | ਮੇਰੀ ਜਾਚੇ ਸ਼ੈਲ ਸਿਲਵਰਸਟਾਈਨ ਦੀ ਇਹ ਕਹਾਣੀ ਸਾਡੀ ਤਰਾਸਦੀ ਦੀ ਹੀ ਓਹ ਕਹਾਣੀ ਹੈ ਜਿਸ ਤੋਂ ਵਧ ਕੇ ਅਸੀਂ ਅਜੇ ਆਪ ਬਿਆਨ ਨਹੀਂ ਕਰ ਸਕੇ  !
ਜਿਓਂ ਜਿਓਂ ਓਹ ਸੁਣਨ ਅਤੇ ਸਮਝਣ ਯੋਗ ਹੋ ਰਹੇ ਹਨ, ਮੈਂ ਅਤੇ ਮੇਰੀ ਪਤਨੀ ਆਪਣੇ ਦੋਤ੍ਹ- ਪੋਤ ਨੂੰ ਇਹ ਕਹਾਣੀ ਅਤੇ ਇਸਤਰਾਂ ਦੀਆਂ ਹੋਰ ਬਾਰ ਬਾਰ ਪੜ੍ਹਕੇMudh te Baittha JJ ਸੁਣਾਉਂਦੇ ਰਹਾਂਗੇ | ਵਾਅਦਾ ਕਰੋ ਤੁਸੀਂ ਵੀ ਆਪਣੇ ਬੱਚਿਆਂ ਨਾਲ ਅਜੇਹਾ ਕੁਝ ਕਰਨ ਲਈ ਅੱਗੇ ਆਓਗੇ ਤਾ ਕਿ Father’s Day ਕੇਵਲ ਪਿਓ -ਪੁੱਤਾਂ ਵਾਸਤੇ ਮਹਿੰਗੀ ਟਾਈ ਜਾਂ ਕੁਝ ਹੋਰ ਖਰੀਦਣ ਤੀਕ ਹੀ ਸੀਮਤ ਨਾ ਰਹਿ ਜਾਏ | ਜਿਥੇ ਸ਼ੈਲ ਸਿਲਵਰਸਟਾਈਨ ਹੁਰਾਂ ਦਾ ਇਸ ਕਹਾਣੀ ਲਿਖਣ ਲਈ ਦੇਣਦਾਰ ਹਾਂ ਓਥੇ ਇਸ ਕਾਰਜ ਲਈ ਤੱਤਪਰ “ਕੈਮਰਾ ਚੁੱਪ ਨਹੀਂ” ਵਾਲੇ ਇਸ ਤਸਵੀਰ ਵਿਚ ਮੁਢ ਤੇ ਬੈਠ ਕੇ ਕੈਮਰਾ ਸਾਫ਼ ਕਰ ਰਹੇ ਜਨਮੇਜਾ ਸਿੰਘ ਜੌਹਲ ਹੁਰਾਂ ਦਾ ਵੀ ਇਸ ਤਸਵੀਰ ਲਈ ਖਾਸ ਤੌਰ ਉੱਪਰ ਧੰਨਵਾਦੀ ਹਾਂ !

Other related links re: Father’s  Day and the Environment :

https://www.youtube.com/watch?v=vKXhEEVPasg

Posted In: Education

You’ll Also Love

ਮੇਰੇ ਹਿੱਸੇ ਦੇ ਬਾਬਾ ਸੋਹਣ ਸਿੰਘ ਜੀ ਭਕਨਾ ਦੇ 150ਵੇਂ ਜਨਮ ਦਿਨ ਨੂੰ ਸੰਮ੍ਰਪਿੱਤ
Fighting Our Own Battles: Using Technology to Educate People on The Sikhs!
Everyone Should Watch the Punjabi Stage Play, “Komagata Maru Safar Jari Hai”

Leave a Reply Cancel reply

Your email address will not be published. Required fields are marked *

Next Post >

Happy International Women’s Day From Madera, California with the American Association of University Women and my Punjabi Poem with English subtitles: “Daughters”

Download Latest Audio Album

Download My Latest Book

Download Free E-Books (Available in Hindi and Punjabi: both Gurmukhi and Shahmukhi Scripts)

Archives

Categories

Copyright © 2009 - 2025 Pashaura Singh Dhillon